ਨਵੀਂ ਦਿੱਲੀ, 16 ਮਈ
ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਅੱਜ ਕਿਹਾ ਕਿ ਕੁੱਲ ਆਲਮ ਦੀਆਂ ਕਈ ਸਮੱਸਿਆਵਾਂ ਦਾ ਹੱਲ ਭਾਰਤੀ ਗਿਆਨ ਪ੍ਰਣਾਲੀ (ਆਈਕੇਐੱਸ) ਵਿੱਚ ਹੈ। ਪ੍ਰਧਾਨ ਨੇ ਕਿਹਾ ਕਿ ਸਾਨੂੰ ਅਜਿਹਾ ਭਵਿੱਖ ਵਿਕਸਤ ਕਰਨਾ ਹੋਵੇਗਾ, ਜੋ ਬੀਤੇ ਦੇ ਗਿਆਨ ਅਤੇ ਸਮਕਾਲੀ ਮੁੱਦਿਆਂ ਦਰਮਿਆਨ ਤਾਲਮੇਲ ਬਿਠਾਏਗਾ। ਕੇਂਦਰੀ ਮੰਤਰੀ ਬੁੱਧ ਪੂਰਨਿਮਾ ਮੌਕੇ ਉੱਚ ਸਿੱਖਿਆ ਨਾਲ ਸਬੰਧਤ ਵਿਦਿਆਰਥੀਆਂ ਲਈ ਆਈਕੇਐੱਸ ’ਤੇ ਕਿਤਾਬ ਰਿਲੀਜ਼ ਕਰਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ‘ਇੰਟਰੋਡਕਸ਼ਨ ਟੂ ਇੰਡੀਅਨ ਨਾਲੇਜ ਸਿਸਟਮਜ਼: ਕੰਨਸੈਪਟਸ ਐਂਡ ਐਪਲੀਕੇਸ਼ਨਜ਼’ ਸਿਰਲੇਖ ਵਾਲੀ ਕਿਤਾਬ ਆਈਆਈਐੱਮ ਬੰਗਲੌਰ ਦੇ ਪ੍ਰੋਫੈਸਰ ਬੀ.ਮਹਾਦੇਵਨ ਨੇ ਲਿਖੀ ਹੈ। -ਪੀਟੀਆਈ