ਨਵੀਂ ਦਿੱਲੀ, 4 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਅੱਜ ਜਦੋਂ ਵਿਸ਼ਵ ਅਸਾਧਾਰਨ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਇਸ ਦਾ ਸਥਾਈ ਹੱਲ ਮਹਾਤਮਾ ਬੁੱਧ ਦੇ ਆਦਰਸ਼ਾਂ ਤੋਂ ਮਿਲ ਸਕਦਾ ਹੈ। ਇਥੇ ‘ਧਮਕ ਚੱਕਰ’ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮਹਾਤਮਾ ਬੁੱਧ ਦਾ ਦਰਸਾਇਆ ਮਾਰਗ ਸਮਾਜ ਅਤੇ ਰਾਸ਼ਟਰਾਂ ਦੀ ਭਲਾਈ ਲਈ ਹੈ। ਇਹ ਦਇਆ ਅਤੇ ਦਿਆਲਤਾ ਦੀ ਮਹੱਤਤਾ ਨੂੰ ਅਹਿਮੀਅਤ ਦਿੰਦਾ ਹੈ। ਭਗਵਾਨ ਬੁੱਧ ਦੇ ਉਪਦੇਸ਼ ਸਿੱਖਿਆਵਾਂ ‘ਸੋਚ ਅਤੇ ਕਿਰਿਆ’ ਦੋਵਾਂ ਵਿਚ ਸਾਦਗੀ ਦੀ ਸਿੱਖਿਆ ਦਿੰਦੀਆਂ ਹਨ।