ਨਵੀਂ ਦਿੱਲੀ, 3 ਜੁਲਾਈ
ਸਾਂਝੇ ਸਿਵਲ ਕੋਡ ’ਤੇ ਚਰਚਾ ਕਰਨ ਲਈ ਅੱਜ ਕਾਨੂੰਨ ਅਤੇ ਨਿਆਂ ਲਈ ਸੰਸਦੀ ਸਥਾਈ ਕਮੇਟੀ ਦੀ ਬੈਠਕ ਸ਼ੁਰੂ ਹੋਈ। ਇਸ ਤੋਂ ਪਹਿਲਾਂ ਵਿਸ਼ੇਸ਼ ਇੰਟਰਵਿਊ ਵਿੱਚ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਦੇਸ਼ ਦੇ ਸਾਰੇ ਲੋਕਾਂ ਲਈ ਇੱਕ ਕਾਨੂੰਨ ਬਣਾਇਆ ਜਾਵੇ ਅਤੇ ਸੁਪਰੀਮ ਕੋਰਟ ਨੇ ਵੀ ਆਪਣੇ ਕਈ ਫ਼ੈਸਲਿਆਂ ਵਿੱਚ ਇਸ ਦਾ ਸਮਰਥਨ ਕੀਤਾ ਹੈ। ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਨੂੰ ਯੂਸੀਸੀ ਲਈ ਪੂਰਾ ਸਮਰਥਨ ਮਿਲੇਗਾ। ਪਾਰਟੀ ਕੋਲ ਰਾਜ ਸਭਾ ਵਿੱਚ ਵੀ ਪੂਰਨ ਬਹੁਮਤ ਹੈ।