ਨਵੀਂ ਦਿੱਲੀ: ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਪੱਛਮੀ ਬੰਗਾਲ ’ਚ ਭਾਜਪਾ ਮੁਖੀ ਸੁਕਾਂਤ ਮਜੂਮਦਾਰ ਦੀ ਗ੍ਰਿਫ਼ਤਾਰੀ ਦੀ ਨਿੰਦਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਲਈ ਲੜਨ ਵਾਲੇ ਆਗੂਆਂ ਦੀ ਆਵਾਜ਼ ਦਬਾ ਰਹੀ ਹੈ। ਨੱਢਾ ਨੇ ਟਵੀਟ ਕੀਤਾ, ‘ਇੱਕ ਪਾਸੇ ਬੰਗਾਲ ਸਰਕਾਰ ਅਪਰਾਧੀਆਂ ਤੇ ਗ਼ੈਰ-ਸਮਾਜੀ ਤੱਤਾਂ ਨੂੰ ਸ਼ਹਿ ਦਿੰਦੀ ਹੈ ਤੇ ਦੂਜੇ ਪਾਸੇ ਲੋਕਾਂ ਲਈ ਜਮਹੂਰੀ ਢੰਗ ਨਾਲ ਲੜਨ ਵਾਲੇ ਲੋਕਾਂ ਦੀ ਆਵਾਜ਼ ਦਬਾਉਂਦੀ ਹੈ।’ ਉਨ੍ਹਾਂ ਕਿਹਾ ਕਿ ਉਹ ਬਿਨਾਂ ਕਿਸੇ ਕਾਰਨ ਦੇ ਮਜੂਮਦਾਰ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਨਿੰਦਾ ਕਰਦੇ ਹਨ। ਇਸੇ ਦੌਰਾਨ ਭਾਜਪਾ ਦੇ ਪੱਛਮੀ ਬੰਗਾਲ ਤੋਂ ਸੰਸਦ ਮੈਂਬਰ ਸੌਮਿਤਰਾ ਖਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਹਿੰਸਾ ਪ੍ਰਭਾਵਿਤ ਹਾਵੜਾ ਜ਼ਿਲ੍ਹੇ ’ਚ ਤੁਰੰਤ ਕੇਂਦਰੀ ਬਲ ਭੇਜੇ ਜਾਣ। -ਪੀਟੀਆਈ