ਨਵੀਂ ਦਿੱਲੀ, 19 ਮਈ
ਸ਼ੇਅਰ ਬਾਜ਼ਾਰਾਂ ਵਿੱਚ ਅੱਜ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਦੇ ਲਗਭਗ 6.71 ਲੱਖ ਰੁਪਏ ਡੁੱਬ ਗਏ ਹਨ। ਆਲਮੀ ਬਾਜ਼ਾਰ ਵਿੱਚ ਭਾਰੀ ਵਿਕਰੀ ਦਾ ਅਸਰ ਸਥਾਨਕ ਬਾਜ਼ਾਰ ’ਤੇ ਵੀ ਪਿਆ। ਆਲਮੀ ਬਾਜ਼ਾਰਾਂ ਵਿੱਚ ਕਮਜ਼ੋਰੀ ਦੇ ਰੁਖ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਨਿਕਾਸੀ ਨਾਲ ਬੰਬੇ ਸਟਾਕ ਐਕਸਚੇਂਜ (ਬੀਐੱਸਈ) ਦਾ 30 ਸ਼ੇਅਰਾਂ ਵਾਲਾ ਸੈਂਸੈਕਸ 1,416.30 ਅੰਕ ਜਾਂ 2.16 ਫ਼ੀਸਦੀ ਦਾ ਗੋਤਾ ਲਾ ਕੇ 52,792.23 ਅੰਕਾਂ ’ਤੇ ਆ ਗਿਆ। ਸ਼ੇਅਰ ਬਾਜ਼ਾਰ ਵਿੱਚ ਗਿਰਾਵਟ ਦੇ ਨਾਲ ਹੀ ਬੀਐੱਸਈ ਵਿੱਚ ਸੂਚੀਬੱਧ ਕੰਪਨੀਆਂ ਦਾ ਪੂੰਜੀਕਰਨ 6,71,051.73 ਕਰੋੜ ਤੋਂ ਘਟ ਕੇ 2,49,06,394.08 ਕਰੋੜ ਰੁਪਏ ’ਤੇ ਆ ਗਿਆ। -ਪੀਟੀਆਈ