ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਇੱਕ ਵਿਅਕਤੀ ਵੱਲੋਂ ਦਾਇਰ ਬੰਦੀ ਪ੍ਰਤੱਖੀਕਰਨ ਪਟੀਸ਼ਨ ’ਤੇ ਸੁਣਵਾਈ ਬੰਦ ਕਰ ਦਿੱਤੀ, ਜਿਸ ਉਸ ਨੇ ਉਸ ਦੀਆਂ ਦੋ ਧੀਆਂ ਨੂੰ ਅਧਿਆਤਮਕ ਆਗੂ ਜੱਗੀ ਵਾਸੂਦੇਵ ਦੀ ਕੋਇੰਬਟੂਰ ਵਿਚਲੀ ਈਸ਼ਾ ਫਾਊਂਡੇਸ਼ਨ ਕੰਪਲੈਕਸ ’ਚ ਬੰਦੀ ਬਣਾ ਕੇ ਰੱਖਣ ਦਾ ਦੋਸ਼ ਲਾਇਆ ਸੀ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਇਸ ਗੱਲ ’ਤੇ ਗੌਰ ਕੀਤਾ ਕਿ ਦੋਵੇਂ ਔਰਤਾਂ ਬਾਲਗ ਹਨ ਅਤੇ ਉਨ੍ਹਾਂ ਹੈ ਕਿਹਾ ਹੈ ਕਿ ਉਹ ਸਵੈ-ਇੱਛਾ ਨਾਲ ਆਸ਼ਰਮ ’ਚ ਨਾਲ ਰਹਿ ਰਹੀਆਂ ਸਨ ਅਤੇ ਉਨ੍ਹਾਂ ’ਤੇ ਕੋਈ ਦਬਾਅ ਨਹੀਂ ਸੀ। -ਪੀਟੀਆਈ