ਨਵੀਂ ਦਿੱਲੀ, 7 ਅਪਰੈਲ
ਦੇਸ਼ ਦੀ ਸਰਵਉਚ ਅਦਾਲਤ ਨੇ ਅਦਾਲਤਾਂ ਵਲੋਂ ਸਰਕਾਰ ਦੇ ਉਚ ਅਧਿਕਾਰੀਆਂ ਨੂੰ ਵਾਰ ਵਾਰ ਸੱਦਣ ’ਤੇ ਨਾਖੁਸ਼ੀ ਪ੍ਰਗਟਾਈ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਅਲਾਹਾਬਾਦ ਹਾਈ ਕੋਰਟ ਵਲੋਂ ਅਧਿਕਾਰੀਆਂ ਨੂੰ ਵਾਰ ਵਾਰ ਸੱਦ ਕੇ ਤੰਗ ਕਰਨ ਨੂੰ ਵੀ ਗੈਰ ਜ਼ਰੂਰੀ ਦੱਸਿਆ। ਬੈਂਚ ਨੇ ਕਿਹਾ ਕਿ ਅਧਿਕਾਰੀਆਂ ਨੂੰ ਵਾਰ ਵਾਰ ਬੁਲਾਉਣ ਦੀ ਮਨਸ਼ਾ ਸਪਸ਼ਟ ਨਹੀਂ ਹੋ ਰਹੀ ਜਦਕਿ ਇਸ ਮਾਮਲੇ ਵਿਚ ਸਰਵਉਚ ਅਦਾਲਤ ਨੇ ਪਹਿਲਾਂ ਹੀ ਰਾਜ ਸਰਕਾਰ ਦੇ ਇਕ ਮੁਲਾਜ਼ਮ ਨੂੰ ਮਜ਼ਦੂਰੀ ਦੇ ਭੁਗਤਾਨ ਨਾਲ ਸਬੰਧਤ ਮਾਮਲੇ ਵਿਚ ਪਿਛਲੇ ਹੁਕਮਾਂ ’ਤੇ ਰੋਕ ਲਾ ਦਿੱਤੀ ਸੀ।-ਪੀਟੀਆਈ