ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ ਅਧਿਕਾਰੀਆਂ ਵੱਲੋਂ 13 ਕੈਦੀਆਂ ਨੂੰ ਰਿਹਾਅ ਕਰਨ ’ਚ ਦੇਰੀ ਦਾ ਨੋਟਿਸ ਲਿਆ ਹੈ। ਇਨ੍ਹਾਂ ਕੈਦੀਆਂ ਨੂੰ 8 ਜੁਲਾਈ ਨੂੰ ਜ਼ਮਾਨਤ ਦਿੱਤੀ ਗਈ ਸੀ। ਇਹ ਦੋਸ਼ੀ ਜੁਰਮ ਵੇਲੇ ਨਾਬਾਲਗ ਸਨ ਅਤੇ ਹੱਤਿਆ ਦੇ ਕੇਸ ’ਚ ਉਨ੍ਹਾਂ ਨੂੰ 14 ਤੋਂ 22 ਸਾਲ ਦੀ ਸਜ਼ਾ ਸੁਣਾ ਕੇ ਆਗਰਾ ਕੇਂਦਰੀ ਜੇਲ੍ਹ ’ਚ ਡੱਕਿਆ ਗਿਆ ਸੀ। ਉਨ੍ਹਾਂ ਆਪਣੀ ਹਿਰਾਸਤ ਨੂੰ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਸਿਖਰਲੀ ਅਦਾਲਤ ਦਾ ਰੁਖ ਕੀਤਾ ਸੀ। -ਪੀਟੀਆਈ