ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਸੀਨੀਅਰ ਵਕੀਲ ਪ੍ਰਸ਼ਾਤ ਭੂਸ਼ਣ ਖ਼ਿਲਾਫ਼ 2009 ਦੇ ਮਾਣਹਾਨੀ ਮਾਮਲੇ ਦੀ ਸੁਣਵਾਈ ਮੌਕੇ ਵੱਡੇ ਸਵਾਲ ਵਿਚਾਰਨ ਲਈ ਉਠਾਏ ਹਨ। ਇਨ੍ਹਾਂ ਸਵਾਲਾਂ ਵਿੱਚ ਜੱਜਾਂ ਵਿਰੁਧ ਭ੍ਰਿਸ਼ਟਾਚਾਰ ਦੋਸ਼ਾਂ ਵਾਲੇ ਮਾਣਹਾਨੀ ਮਾਮਲਿਆਂ ਵਿੱਚ ਕਿਸ ਪ੍ਰਕਿਰਿਆ ਦੀ ਪਾਲਣਾ ਕੀਤੀ ਜਾਵੇ, ਵੀ ਸ਼ਾਮਲ ਹੈ। ਸਿਖਰਲੀ ਅਦਾਲਤ ਵਲੋਂ ਭੂਸ਼ਣ ਅਤੇ ਪੱਤਰਕਾਰ ਤਰੁਣ ਤੇਜਪਾਲ ਖ਼ਿਲਾਫ਼ 11 ਸਾਲ ਪੁਰਾਣੇ ਮਾਣਹਾਨੀ ਮਾਮਲੇ ਦੀ ਸੁਣਵਾਈ ਕੀਤੀ ਜਾ ਰਹੀ ਸੀ। ਉਧਰ ਕਈ ਉੱਘੇ ਵਕੀਲਾਂ ਨੇ ਪ੍ਰਸ਼ਾਂਤ ਭੂਸ਼ਣ ਦੇ ਹੱਕ ਵਿੱਚ ਨਿੱਤਰਦਿਆਂ ਕਿਹਾ ਹੈ ਕਿ ਕਾਰਕੁਨ-ਵਕੀਲ ਖ਼ਿਲਾਫ਼ ਫ਼ੈਸਲਾ ਉਦੋਂ ਤੱਕ ‘ਲਾਗੂ ਨਹੀਂ ਹੋਣ ਦੇਣਾ ਚਾਹੀਦਾ’ ਜਦੋਂ ਤੱਕ ਵੱਡੇ ਬੈਂਚ ਵਲੋਂ ਮਹਾਮਾਰੀ ਤੋਂ ਬਾਅਦ ਖੁੱਲ੍ਹੀ ਅਦਾਲਤ ਵਿੱਚ ਅਪਰਾਧਿਕ ਹੱਤਕ ਦੇ ਮਾਨਕ ’ਤੇ ਨਜ਼ਰਸਾਨੀ ਨਹੀਂ ਕੀਤੀ ਜਾਂਦੀ।
-ਪੀਟੀਆਈ