ਜੰਮੂ, 24 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੰਮੂ ਦੇ ਲੋਕਾਂ ਨੂੰ ਕਿਨਾਰੇ ਕਰਨ ਦਾ ਸਮਾਂ ਹੁਣ ਖ਼ਤਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਕਸ਼ਮੀਰ ਤੇ ਜੰਮੂ ਦਾ ਇਕੱਠਿਆਂ ਦਾ ਵਿਕਾਸ ਹੋਵੇਗਾ। ਤਿੰਨ ਰੋਜ਼ਾ ਫੇਰੀ ਲਈ ਜੰਮੂ ਕਸ਼ਮੀਰ ਆਏ ਸ਼ਾਹ ਅੱਜ ਦੂਜੇ ਦਿਨ ਜੰਮੂ ਦੇ ਭਗਵਤੀ ਨਗਰ ਵਿੱਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਜੰਮੂ ਤੇ ਕਸ਼ਮੀਰ ਦੇ ਵਿਕਾਸ ਵਿੱਚ ਅੜਿੱਕਾ ਨਹੀਂ ਬਣਨ ਦਿਆਂਗੇ। ਸ਼ਾਹ ਨੇ ਕਿਹਾ ਕਿ 12000 ਕਰੋੜ ਰੁਪਏ ਦਾ ਨਿਵੇਸ਼ ਪਹਿਲਾਂ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਹੋ ਚੁੱਕਾ ਹੈ ਤੇ ਸਾਲ 2022 ਦੇ ਅਖੀਰ ਤੱਕ ਸਰਕਾਰ ਦਾ ਇਸ ਨਿਵੇਸ਼ ਨੂੰ 51000 ਕਰੋੜ ਰੁਪਏ ਕਰਨ ਦਾ ਟੀਚਾ ਹੈ। -ਪੀਟੀਆਈ