ਸ੍ਰੀਨਗਰ, 8 ਅਕਤੂਬਰ
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇੇ ਕਿਹਾ ਕਿ ਸੰਯੁਕਤ ਰਾਸ਼ਟਰ ਫਲਸਤੀਨ ਦੇ ਮਸਲੇ ਨੂੰ ਸੁਲਝਾਉਣ ਵਿੱਚ ਨਾਕਾਮ ਰਿਹਾ ਹੈ ਤੇ ਦੋਵੇਂ ਪਾਸੇ ਬੇਕਸੂਰ ਲੋਕ ਮਾਰੇ ਜਾ ਰਹੇ ਹਨ। ਅਬਦੁੱਲਾ ਨੇ ਕਿਹਾ, ‘‘ਜੰਗ ਹਰ ਤਰ੍ਹਾਂ ਨਾਲ ਮਾੜੀ ਹੁੰਦੀ ਹੈ ਕਿਉਂਕਿ ਲੋਕ ਦੁਖੀ ਹੁੰਦੇ ਹਨ। ਇੰਨੇ ਬੇਕਸੂਰ ਇਜ਼ਰਾਇਲੀ ਮਾਰੇ ਗਏ, ਇੰਨੇ ਬੇਕਸੂਰ ਫਲਸਤੀਨੀ ਮਾਰੇ ਗਏ। ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ।’’ ਉਧਰ ਪੀਡੀਪੀ ਮੁਖੀ ਮਹਬਿੂਬਾ ਮੁਫ਼ਤੀ ਨੇ ਆਸ ਜਤਾਈ ਕਿ ਇਜ਼ਰਾਇਲ ਤੇ ਫਲਸਤੀਨ ਦਰਮਿਆਨ ਜਾਰੀ ਵੈਰ-ਵਿਰੋਧ ਜਲਦੀ ਖ਼ਤਮ ਹੋਵੇਗਾ। -ਪੀਟੀਆਈ