ਕੋਲਕਾਤਾ, 1 ਫਰਵਰੀ
ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿਚ ਭਾਰਤ ਜੋੜੋ ਨਿਆਏ ਯਾਤਰਾ ਅੱਜ ਪੱਛਮੀ ਬੰਗਾਲ ਦੇ ਮੁਰਸ਼ਦਾਬਾਦ ਜ਼ਿਲ੍ਹੇ ਵਿਚ ਪਹੁੰਚੀ। ਪੱਛਮੀ ਬੰਗਾਲ ਵਿੱਚ ਯਾਤਰਾ ਦਾ ਪਹਿਲਾ ਪੜਾਅ ਪਿਛਲੇ ਸੋਮਵਾਰ ਇਸਲਾਮਪੁਰ ਤੋਂ ਬਿਹਾਰ ਵਿੱਚ ਦਾਖਲ ਹੋਣ ਦੇ ਨਾਲ ਪੂਰਾ ਹੋਇਆ। ਇਹ ਯਾਤਰਾ ਬੁੱਧਵਾਰ ਨੂੰ ਮਾਲਦਾ ਜ਼ਿਲ੍ਹੇ ਦੇ ਰਤੂਆ ਤੇ ਬਰਧਮਾਨ ਜ਼ਿਲ੍ਹੇ ਦੇ ਦੇਵੀਪੁਰ ਰਾਹੀਂ ਪੱਛਮੀ ਬੰਗਾਲ ਵਿੱਚ ਮੁੜ ਦਾਖਲ ਹੋਈ।