ਨਵੀਂ ਦਿੱਲੀ, 21 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੁੱਲ ਆਲਮ ਨੂੰ ‘ਯੋਗ ਦੀ ਇਕਜੁੱਟ ਕਰਨ ਦੀ ਸਮਰੱਥਾ ਤੇ ਲਾਭਾਂ’ ਦਾ ਅਹਿਸਾਸ ਹੋਣ ਲੱੱਗਾ ਹੈ। ਸ੍ਰੀ ਮੋਦੀ ਨੇ ਇਹ ਟਿੱਪਣੀਆਂ ਭੂਟਾਨ ਦੇ ਆਪਣੇ ਹਮਰੁਤਬਾ ਲੋਟੇ ਸ਼ੇਰਿੰਗ ਵੱਲੋਂ ਯੋਗਾ ਪ੍ਰਤੀ ਵਿਖਾਏ ਜਨੂਨ ਤੇ ਕੌਮਾਂਤਰੀ ਯੋਗ ਦਿਹਾੜੇ ਲਈ ਦਿੱਤੀ ਹਮਾਇਤ ਲਈ ਧੰਨਵਾਦ ਕਰਦਿਆਂ ਕੀਤੀਆਂ। -ਪੀਟੀਆਈ