ਸ੍ਰੀਨਗਰ, 20 ਜੁਲਾਈ
ਕਸ਼ਮੀਰ ਘਾਟੀ ਅਤੇ ਲੱਦਾਖ ਖਿੱਤੇ ਵਿਚਕਾਰ ਸਾਰਾ ਸਾਲ ਆਵਾਜਾਈ ਯਕੀਨੀ ਬਣਾਉਣ ਲਈ 6.5 ਕਿਲੋਮੀਟਰ ਲੰਮੀ ਜ਼ੈੱਡ ਮੋੜ ਸੁਰੰਗ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ ਅਤੇ ਇਹ ਅਗਲੇ ਵਰ੍ਹੇ ਜੂਨ 2012 ਤੱਕ ਸੰਪੂਰਨ ਹੋ ਜਾਵੇਗਾ। ਇਸ ਸਬੰਧੀ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸੁਰੰਗ ਦੇ ਕੰਮ ਸਬੰਧੀ ਜਾਣਕਾਰੀ ਜੰਮੂ ਕਸ਼ਮੀਰ ਦੇ ਚੀਫ਼ ਸਕੱਤਰ ਬੀ ਵੀ ਆਰ ਸੁਬਰਾਮਨੀਅਮ ਦੀ ਅਗਵਾਈ ’ਚ ਹੋਈ ਇੱਕ ਮੀਟਿੰਗ ਵਿੱਚ ਦਿੱਤੀ ਗਈ ਸੀ। ਸ੍ਰੀ ਸੁਬਰਾਮਨੀਅਮ ਨੇ ਜੰਮੂ ਕਸ਼ਮੀਰ ਵਿੱਚ ਐੱਨਐੱਚਆਈਡੀਸੀਐੱਲ ਵੱਲੋਂ ਸ਼ੁਰੂ ਕੀਤੇ ਗਏ ਸੜਕੀ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਲਈ ਇਹ ਮੀਟਿੰਗ ਸੱਦੀ ਸੀ। ਬੁਲਾਰੇ ਮੁਤਾਬਕ ਮੀਟਿੰਗ ਵਿੱਚ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਜ਼ੈੱਡ ਮੋੜ ਸੁਰੰਗ ਤੇ ਜ਼ੋਜੀ-ਲਾ ਸੁਰੰਗ ਸਬੰਧੀ ਕਈ ਵੱਡੇ ਪ੍ਰਾਜੈਕਟਾਂ ਦਾ ਕੰਮ ਵੱਡੇ ਪੱਧਰ ’ਤੇ ਚੱਲ ਰਿਹਾ ਹੈ। ਜਾਣਕਾਰੀ ਮੁਤਾਬਕ ਲਗਪਗ 2,379 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ 30 ਜੂਨ, 2021 ਤੱਕ ਸੰਪੂਰਨ ਹੋ ਜਾਵੇਗਾ। -ਪੀਟੀਆਈ