ਕੋਲਕਾਤਾ, 23 ਜਨਵਰੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਉਨ੍ਹਾਂ ਦੇ 125 ਵੇਂ ਜਨਮ ਦਿਵਸ ‘ਤੇ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਇੱਥੇ ਵਿਸ਼ਾਲ ਜਲੂਸ ਕੱਢਿਆ। ਬੈਨਰਜੀ ਨੇ ਸ਼ਹਿਰ ਦੇ ਉੱਤਰੀ ਹਿੱਸੇ ਵਿਚ ਸਥਿਤ ਸ਼ਿਆਮ ਬਾਜ਼ਾਰ ਖੇਤਰ ਵਿਚ ਜਲੂਸ ਕੱਢਣ ਤੋਂ ਪਹਿਲਾਂ 12 ਵਜੇ ਵਜਾਇਆ। ਇਸ ਸਮੇਂ ਹੀ 18 ਜਨਵਰੀ 1897 ਨੂੰ ਸੁਭਾਸ਼ ਚੰਦਰ ਬੋਸ ਦਾ ਜਨਮ ਹੋਇਆ ਸੀ। ਮੁੱਖ ਮੰਤਰੀ ਨੇ ਕੇਂਦਰ ਵੱਲੋਂ ਯੋਜਨਾ ਅਯੋਗ ਖਤਮ ਕਰਨ ਦੀ ਨਿੰਦਾ ਕੀਤੀ ਤੇ ਕਿਹਾ ਇਹ ਅਯੋਗ ਨੇਤਾਜੀ ਦੇ ਵਿਚਾਰ ਮਗਰੋਂ ਹੀ ਹੋਂਦ ਵਿੱਚ ਆਇਆ ਸੀ। ਮੌਜੂਦਾ ਸਰਕਾਰ ਜੋ ਹੁਣ ਨੇਤਾਜੀ ਦੇ ਨਾਮ ’ਤੇ ਸਿਆਸੀ ਰੋਟੀਆਂ ਸੇਕ ਰਹੀ ਹੈ, ਨੇ ਹੀ ਇਸ ਯੋਗ ਨੂੰ ਖ਼ਤਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਕੇਂਦਰ ਨੂੰ ਨੇਤਾਜੀ ਨਾਲ ਇੰਨਾ ਹੇਜ ਹੈ ਤਾਂ ਉਹ ਉਨ੍ਹਾਂ ਦੇ ਦੇ ਜਨਮ ਦਿਨ ਨੂੰ ਕੌਮੀ ਛੁੱਟੀ ਦਾ ਐਲਾਨ ਕਰੇ।