ਨਵੀਂ ਦਿੱਲੀ, 4 ਨਵੰਬਰ
ਕੇਂਦਰ ਨੇ ਅੱਜ ਸੁਪਰੀਮ ਕੋਰਟ ’ਚ ਦਾਅਵਾ ਕੀਤਾ ਕਿ ਸੈਂਟਰਲ ਵਿਸਟਾ ਪ੍ਰਾਜੈਕਟ ਲਈ ਕੰਸਲਟੈਂਟ ਦੀ ਚੋਣ ’ਚ ਕੋਈ ਪੱਖਪਾਤ ਨਹੀਂ ਹੋਇਆ ਹੈ। ਗੁਜਰਾਤ ਆਧਾਰਿਤ ਆਰਕੀਟੈਕਚਰ ਕੰਪਨੀ ਐੱਚਸੀਪੀ ਡਿਜ਼ਾਈਨਸ ਨੂੰ ਸੈਂਟਰਲ ਵਿਸਟਾ ਮੁੜ ਵਿਕਸਤ ਕਰਨ ਲਈ ਕੰਸਲਟੈਂਸੀ ਦਾ ਕੰਮ ਮਿਲਿਆ ਹੈ। ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਏ ਐੱਮ ਖਾਨਵਿਲਕਰ ਦੀ ਅਗਵਾਈ ਹੇਠਲੇ ਬੈਂਚ ਨੂੰ ਦੱਸਿਆ ਕਿ ਕੰਸਲਟੈਂਟ ਦੀ ਚੋਣ ਪ੍ਰਕਿਰਿਆ ਦੌਰਾਨ ਹਰੇਕ ਧਿਰ ਨੇ ਸ਼ਮੂਲੀਅਤ ਕੀਤੀ ਅਤੇ ਆਪਣੇ ਸੁਝਾਅ ਦਿੱਤੇ ਸਨ। ਉਨ੍ਹਾਂ ਕਿਹਾ ਕਿ ਸਰਕਾਰ ਹੋਰ ਬਿਹਤਰ ਪ੍ਰਕਿਰਿਆ ਅਪਣਾ ਸਕਦੀ ਸੀ ਅਤੇ ਇਸ ਦਲੀਲ ਦੇ ਆਧਾਰ ’ਤੇ ਪ੍ਰਾਜੈਕਟ ਨੂੰ ਰੱਦ ਕਰਨ ਦਾ ਇਹ ਢੁੱਕਵਾਂ ਆਧਾਰ ਨਹੀਂ ਹੋ ਸਕਦਾ ਹੈ। ਸੌਲੀਸਿਟਰ ਜਨਰਲ ਨੇ ਕਿਹਾ ਕਿ ਫ਼ੈਸਲਾ ਯੋਗ ਅਥਾਰਿਟੀ ਵੱਲੋਂ ਲਿਆ ਗਿਆ ਸੀ ਅਤੇ ‘ਸੱਤਾ ਦੀ ਦੁਰਵਰਤੋਂ’ ਦੇ ਕੋਈ ਦੋਸ਼ ਨਹੀਂ ਲੱਗੇ ਹਨ। -ਪੀਟੀਆਈ