ਨਵੀਂ ਦਿੱਲੀ, 8 ਅਪਰੈਲ
ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਹੈ ਕਿ 10 ਅਪਰੈਲ ਤੋਂ ਪ੍ਰਾਈਵੇਟ ਟੀਕਾਕਰਨ ਕੇਂਦਰਾਂ ‘ਤੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ-19 ਵੈਕਸੀਨ ਦੀ ਅਹਿਤਿਆਤੀ ਖੁਰਾਕ ਉਪਲਬਧ ਹੋਵੇਗੀ। 18 ਸਾਲ ਤੋਂ ਵੱਧ ਉਮਰ ਦੇ ਉਹ ਸਾਰੇ ਲੋਕ, ਜਿਨ੍ਹਾਂ ਨੇ ਦੂਜੀ ਖੁਰਾਕ ਲੈਣ ਤੋਂ ਬਾਅਦ ਨੌਂ ਮਹੀਨੇ ਪੂਰੇ ਕਰ ਲਏ ਹਨ, ਤੀਜੀ ਖੁਰਾਕ ਲਈ ਯੋਗ ਹੋਣਗੇ।