ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਵਿੱਟਰ ਨੂੰ ‘ਸ਼ਿਕੰਜੇ ਵਿੱਚ ਲੈਣ ਲਈ ਕੀਤੇ ਯਤਨਾਂ’ ਲਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਭੰਡਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਜਦੋਂ ਮਾਈਕਰੋਬਲੌਗਿੰਗ ਮੰਚ ਨੂੰ ਆਪਣੇ ਪ੍ਰਭਾਵ ਅਧੀਨ ਲੈਣ ਵਿੱਚ ਨਾਕਾਮ ਰਹੀ ਤਾਂ ਹੁਣ ਜ਼ੋਰ ਜ਼ਬਰਦਸਤੀ ਨਾਲ ਉਸ ਨੂੰ ਡਰਾਉਣ ਧਮਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਨਰਜੀ ਨੇ ਕਿਹਾ, ‘‘ਮੈਂ ਇਸ ਦੀ ਨਿਖੇਧੀ ਕਰਦੀ ਹਾਂ; ਉਹ ਟਵਿੱਟਰ ਨੂੰ ਕੰਟਰੋਲ ਨਹੀਂ ਕਰ ਸਕੇ, ਲਿਹਾਜ਼ਾ ਹੁਣ ਉਸ ਨੂੰ ਦਬਾਉਣ ਲਈ ਡਰਾਉਣ ਧਮਕਾਉਣ ਦੇ ਰਾਹ ਪਏ ਹੋਏ ਹਨ। ਜਿਹੜਾ ਉਨ੍ਹਾਂ ਦੇ ਕਾਬੂ ਨਹੀਂ ਆਉਂਦਾ, ਉਹ (ਕੇਂਦਰ) ਉਸ ਖਿਲਾਫ਼ ਇਵੇਂ ਹੀ ਕਰਦੇ ਹਨ। -ਪੀਟੀਆਈ