ਨਵੀਂ ਦਿੱਲੀ, 3 ਦਸੰਬਰ
ਉੱਤਰ ਪੂਰਬ ਦਿੱਲੀ ਦੇ ਇਲਾਕੇ ’ਚ ਜਬਰਨ ਵਸੂਲੀ ਦੀ ਕੋਸ਼ਿਸ਼ ਤਹਿਤ ਇਕ ਕਬਾੜ ਵਪਾਰੀ ਦੇ ਘਰ ਦੇ ਬਾਹਰ ਗੋਲੀ ਚਲਾਉਣ ਦੇ ਮਾਮਲੇ ’ਚ ਐਤਵਾਰ ਨੂੰ ਪੁਲੀਸ ਨੇ ਇਕ ਨਾਬਾਲਗ ਸਣੇ ਦੋ ਜਣਿਆਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਸਕੂਟਰ ਸਵਾਰ ਦੋ ਹਮਲਾਵਰਾਂ ਨੇ ਅਬਰਾਰ ਅਹਿਮਦ (45) ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਸਨ। ਅਹਿਮਦ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਫਿਰੌਤੀ ਲਈ ਫੋਨ ਆਇਆ ਸੀ ਫੋਨ ਕਰਨ ਵਾਲੇ ਨੇ ਖੁਦ ਨੂੰ ਹਾਸ਼ਿਮ ਬਾਬਾ ਗਰੋਹ ਦਾ ਮੈਂਬਰ ਦੱਸਿਆ ਸੀ ਤੇ 50 ਲੱਖ ਰੁਪਏ ਮੰਗੇ ਸਨ।