ਨਵੀਂ ਦਿੱਲੀ, 25 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਐਮਰਜੰਸੀ ਲਗਾ ਕੇ ਬੁਨਿਆਦੀ ਆਜ਼ਾਦੀ ਨੂੰ ਤਬਾਹ ਕੀਤਾ ਅਤੇ ਭਾਰਤ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ, ਉਨ੍ਹਾਂ ਨੂੰ ਸੰਵਿਧਾਨ ਪ੍ਰਤੀ ਪਿਆਰ ਜ਼ਾਹਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਐਮਰਜੰਸੀ ਦੀ ਵਰ੍ਹੇਗੰਢ ‘ਤੇ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਪੋਸਟਾਂ ਦੀ ਲੜੀ ‘ਚ ਕਿਹਾ ਕਿ ਜਿਸ ਮਾਨਸਿਕਤਾ ਕਾਰਨ ਦੇਸ਼ ‘ਚ ਐਮਰਜੰਸੀ ਲਗਾਈ ਗਈ ਸੀ, ਉਸ ਪਾਰਟੀ ‘ਚ ਉਹ ਮਾਨਸਿਕਤਾ ਹਾਲੇ ਵੀ ਜ਼ਿੰਦਾ ਹੈ।