ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 27 ਦਸੰਬਰ
ਦਿੱਲੀ ਵਿਖੇ ਟੀਕਰੀ ਬਾਰਡਰ ਉੱਪਰ ਭਾਕਿਯੂ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਾਰਕੁਨਾਂ ਦਾ ਸੈਂਕੜੇ ਵਹੀਕਲਾਂ ‘ਤੇ ਆਧਾਰਿਤ ਜਥਾ ਮੰਡੀ ਕਿੱਲੀਆਂਵਾਲੀ ਵਿਖੇ ਦੁਸਹਿਰਾ ਮੈਦਾਨ ਤੋਂ ਰਵਾਨਾ ਹੋਇਆ। ਇਸ ਤੋਂ ਪਹਿਲਾਂ ਦੁਸਹਿਰਾ ਮੈਦਾਨ ਵਿਚ ਭਰਵਾਂ ਜਲਸਾ ਹੋਇਆ, ਜਿਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੇ ਵਿਰੋਧ ਵਿਚ ਉੱਚੀ ਆਵਾਜ਼ ਵਿਚ ਜੋਸ਼ਮਾਈ ਸੰਘਰਸ਼ੀ ਗੀਤ ਵਜਾਏ ਗਏ। ਰਵਾਨਾ ਹੋਏ ਜਥੇ ਵਿਚ ਭਾਰੀ ਗਿਣਤੀ ਔਰਤਾਂ ਵੀ ਸ਼ਾਮਲ ਹਨ।
ਪਿੰਡਾਂ ਵਿਚੋਂ ਵੱਡੀ ਤਾਦਾਦ ਵਿਚ ਰਸਦ, ਬਾਲਣ ਅਤੇ ਗੀਜ਼ਰ ਭੇਜੇ ਗਏ। ਇਸ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਲਛਮਣ ਸੇਵੇਵਾਲਾ ਅਤੇ ਕਿਸਾਨ ਆਗੂ ਕੁਲਵੰਤ ਰਾਏ ਸ਼ਰਮਾ, ਜਗਦੀਪ ਖੁੱਡੀਆਂ, ਜਗਦੇਵ ਸਿੰਘ ਜੋਗੇਵਾਲ ਸਮੇਤ ਹੋਰਨਾਂ ਲੀਡਰਾਂ ਨੇ ਆਖਿਆ ਕਿ ਨਰਿੰਦਰ ਮੋਦੀ ਮਨ ਕੀ ਬਾਤ ਨਾਲ ਦੇਸ਼ ਵਾਸੀਆਂ ਨੂੰ 15-15 ਲੱਖ ਰੁਪਏ ਅਤੇ ਕਾਲੇ ਧਨ ਵਾਂਗ ਜੁਮਲੇਬਾਜ਼ੀ ਨਾਲ ਜਨਤਾ ਭਰਮ ਰਿਹਾ ਹੈ। ਇਸ ਦੌਰਾਨ ਦਿੱਲੀ ਜਾਣ ਵਾਲੇ ਕਿਸਾਨ ਕਾਫਲੇ ਦੇ ਵਹੀਕਲਾਂ ‘ਤੇ ਡੇਮੋਕ੍ਰੇਟਿਕ ਟੀਚਰਜ਼ ਫਰੰਟ ਲੰਬੀ ਦੇ ਕਾਰਕੁਨਾਂ ਨੇ ਰਿਫਲੈਕਟਰ ਲਗਾਏ।