ਸ੍ਰੀਨਗਰ/ਨਵੀਂ ਦਿੱਲੀ, 24 ਜੁਲਾਈਸੀਬੀਆਈ ਨੇ ਜਾਅਲੀ ਦਸਤਾਵੇਜ਼ਾਂ ਦੇ ਅਧਾਰ ’ਤੇ ਗੈਰ ਵਸਨੀਕਾਂ ਨੂੰ ਹਜ਼ਾਰਾਂ ਅਸਲਾ ਲਾਇਸੈਂਸ ਜਾਰੀ ਕਰਨ ਦੇ ਮਾਮਲੇ ਵਿੰਚ ਜੰਮੂ-ਕਸ਼ਮੀਰ ਤੇ ਕੌਮੀ ਰਾਜਧਾਨੀ ਵਿਚਲੀਆਂ 40 ਦੇ ਕਰੀਬ ਥਾਵਾਂ ’ਤੇ ਛਾਪੇ ਮਾਰੇ। ਸੂਤਰਾਂ ਨੇ ਦੱਸਿਆਕ ਕਿ ਸਾਲ 2019 ਵਿੱਚ ਦਰਜ ਕੇਸ ਦੇ ਸਬੰਧ ਵਿੱਚ ਇਹ ਕਾਰਵਾਈ ਚਲਾਈ ਜਾ ਰਹੀ ਹੈ। ਇਸ ਕਾਰਵਾਈ ਦੌਰਾਨ ਦੋ ਆਈਏਐੱਸ ਅਧਿਕਾਰੀਆਂ ਦੇ ਦਫ਼ਤਰਾਂ ਤੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।