ਲਖਨਊ, 8 ਜਨਵਰੀ
ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਸੋਮਵਾਰ ਨੂੰ ਕਿਹਾ ਕਿ ਬਸਪਾ ਦੇ ਮੁੱਖ ਦਫ਼ਤਰ ਨੂੰ ਸਮਾਜਵਾਦੀ ਪਾਰਟੀ (ਸਪਾ) ਤੋਂ ਖਤਰਾ ਹੈ। ਉਨ੍ਹਾਂ ਬਸਪਾ ਦੇ ਮੁੱਖ ਦਫ਼ਤਰ ਕੋਲ ਬਣੇ ਪੁਲ ਤੋਂ ਪਾਰਟੀ ਦਫ਼ਤਰ ਦੀ ਸੁਰੱਖਿਆ ਲਈ ਖਤਰਾ ਕਰਾਰ ਦਿੰਦਿਆਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਬਸਪਾ ਦਫ਼ਤਰ ਨੂੰ ਸੁਰੱਖਿਤ ਸਥਾਨ ’ਤੇ ਲਿਜਾਣ ਦੀ ਵਿਵਸਥਾ ਕੀਤੀ ਜਾਵੇ। ਸਪਾ ਮੁਖੀ ਅਖਿਲੇਸ਼ ਯਾਦਵ ਨੇ ਇਸ ਬਿਆਨ ’ਤੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਬਸਪਾ ਦੀ ਭਾਜਪਾ ਨਾਲ ਸਾਂਝਭਿਆਲੀ ਦੀ ਗੱਲ ਕੀਤੀ ਤੇ ਕਿਹਾ ਕਿ ਜੇ ਪਾਰਟੀ ਹਾਈ ਕਮਾਨ ਨੂੰ ਜੇ ਲੱਗਦਾ ਹੈ ਕਿ ਖਤਰਾ ਹੈ ਤਾਂ ਕੇਂਦਰ ਨੂੰ ਚਿੱਠੀ ਲਿਖ ਕੇ ਇਸ ਪੁਲ ਨੂੰ ਤੁੜਵਾ ਦੇਵੇ।