ਨਵੀਂ ਦਿੱਲੀ, 27 ਮਈ
ਦਿੱਲੀ ਦੇ 27 ਵਰ੍ਹਿਆਂ ਦੇ ਯੂ-ਟਿਊਬਰ ਨੇ ਹੀਲੀਅਮ ਗੈਸ ਨਾਲ ਭਰੇ ਗੁਬਾਰਿਆਂ ਨਾਲ ਬੰਨ੍ਹ ਕੇ ਆਪਣੇ ਪਾਲਤੂ ਕੁੱਤੇ ਨੂੰ ਹਵਾ ਵਿੱਚ ਉਡਾ ਦਿੱਤਾ ਤੇ ਵੀਡੀਓ ਪੋਸਟ ਕਰ ਦਿੱਤੀ। ਵੀਡੀਓ ਵਾਇਰਲ ਹੋਣ ਮਗਰੋਂ ਹਰਕਤ ਵਿੱਚ ਆਈ ਪੁਲੀਸ ਨੇ ਯੂ-ਟਿਊਬਰ ਨੂੰ ਪਸ਼ੂਆਂ ਖ਼ਿਲਾਫ਼ ਅੱਤਿਆਚਾਰ ਦੇ ਦੋਸ਼ ਹੇਠ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਗੌਰਵ ਸ਼ਰਮਾ ਵਜੋਂ ਹੋਈ ਹੈ ਤੇ ਯੂ-ਟਿਊਬ ’ਤੇ ਉਸ ਦੇ 41 ਲੱਖ 50 ਹਜ਼ਾਰ ਸਬਸਕਰਾਈਬਰ ਹਨ। ਉਹ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਦੇ ਪੰਚਸ਼ੀਲ ਵਿਹਾਰ ਵਿੱਚ ਰਹਿੰਦਾ ਹੈ। ਉਸ ਨੇ ਕੁੱਤੇ ਨੂੰ ਹਵਾ ਵਿੱਚ ਉਡਾਉਣ ਦੀ ਵੀਡੀਓ 21 ਮਈ ਨੂੰ ਬਣਾਈ ਸੀ। ਇਸ ਮਾਮਲੇ ਬਾਰੇ ਸ਼ਿਕਾਇਤ ਪੀਪਲਜ਼ ਫਾਰ ਐਨੀਮਲ ਸੁਸਾਇਟੀ ਦੇ ਮੈਂਬਰ ਗੌਰਵ ਗੁਪਤਾ ਨੇ ਕੀਤੀ ਸੀ। -ਏਜੰਸੀ