ਨਵੀਂ ਦਿੱਲੀ, 27 ਜਨਵਰੀ
ਚੀਨੀ ਸੋਸ਼ਲ ਮੀਡੀਆ ਕੰਪਨੀ ਬਾਈਟਡਾਂਸ ਨੇ ਭਾਰਤ ਵਿਚ ਆਪਣਾ ਕਾਰੋਬਾਰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਕੰਪਨੀ ਦੀਆਂ ਸੇਵਾਵਾਂ ‘ਤੇ ਪਾਬੰਦੀ ਹੈ, ਇਹ ਕੰਪਨੀ ਭਾਰਤ ਵਿਚ ਟਿਕ-ਟੌਕ ਅਤੇ ਹੈਲੋ ਐਪਸ ਦੀ ਮਾਲਕ ਹੈ। ਕਰਮਚਾਰੀਆਂ ਨੂੰ ਭੇਜੀ ਈਮੇਲ ਵਿੱਚ ਟਿਕ ਟੌਕ ਗਲੋਬਲ ਦੇ ਅੰਤਰਿਮ ਮੁਖੀ ਵਨੇਸਾ ਪੱਪਸ ਅਤੇ ਗਲੋਬਲ ਬਿਜ਼ਨਸ ਦੇ ਉਪ ਪ੍ਰਧਾਨ ਬਲੇਕ ਚਾਂਡਲੀ ਨੇ ਕੰਪਨੀ ਦੇ ਫੈਸਲੇ ਦੀ ਵਿਆਖਿਆ ਕੀਤੀ ਕਿ ਇਹ ਟੀਮ ਦੇ ਆਕਾਰ ਨੂੰ ਘਟਾ ਰਹੀ ਹੈ ਅਤੇ ਇਹ ਫੈਸਲਾ ਭਾਰਤ ਵਿੱਚ ਸਾਰੇ ਕਰਮਚਾਰੀਆਂ ਨੂੰ ਪ੍ਰਭਾਵਿਤ ਕਰੇਗਾ। ਦੂਜੇ ਪਾਸੇ ਚੀਨੀ ਸਫ਼ਾਰਤਖਾਨੇ ਨੇ ਭਾਰਤ ਦੇ ਪਿਛਲੇ ਸਾਲ 59 ਐਪਸ ’ਤੇ ਲਾਈ ਪਾਬੰਦੀ ਨੂੰ ਜਾਰੀ ਰੱਖਣ ਦੇ ਕਦਮ ਨੂੰ ਵਿਸ਼ਵ ਵਪਾਰ ਸੰਸਥਾ (ਡਬਲਿਊਟੀਓ) ਦੇ ਸਿਧਾਂਤਾਂ ਅਤੇ ਅਰਥਵਿਵਸਥਾ ਬਾਜ਼ਾਰ ਦੇ ਮਾਪਦੰਡਾਂ ਦੀ ਉਲੰਘਣਾ ਕਰਾਰ ਦਿੱਤਾ।
-ਪੀਟੀਆਈ