ਕੋਲਕਾਤਾ, 17 ਮਈ
ਟੀਐੱਮਸੀ ਆਗੂਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਰਾਜ ਭਰ ’ਚ ਪਾਰਟੀ ਵਰਕਰਾਂ ਵੱਲੋਂ ਕੀਤੇ ਗਏ ਰੋਸ ਮੁਜ਼ਾਹਰਿਆਂ ਦੀ ਅੱਜ ਭਾਜਪਾ ਨੇ ਨਿੰਦਾ ਕੀਤੀ। ਭਾਜਪਾ ਦੇ ਕੌਮੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਟਵੀਟ ਕੀਤਾ, ‘ਰਾਜ ’ਚ ਅਮਨ ਤੇ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਦੀ ਸਹੁੰ ਚੁੱਕਣ ਵਾਲੀ ਮਮਤਾ ਬੈਨਰਜੀ ਖੁਦ ਕਾਨੂੰਨ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਨੂੰ ਧਮਕਾਉਣ ਵਾਲਿਆਂ ’ਚ ਸ਼ਾਮਲ ਹੋ ਰਹੀ ਹੈ ਅਤੇ ਸੀਬੀਆਈ ਦੇ ਕੰਮਾਂ ’ਚ ਅੜਿੱਕੇ ਪਾ ਰਹੀ ਹੈ।’ ਇਸੇ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਮੁਕੁਲ ਰੋਇ ਤੇ ਸ਼ੁਵੇਂਦੂ ਅਧਿਕਾਰੀ ਨੇ ਸੀਬੀਆਈ ਜਾਂਚ ’ਚ ਸਹਿਯੋਗ ਦਿੱਤਾ ਜਦਕਿ ਹਿਰਾਸਤ ’ਚ ਲਏ ਗਏ ਟੀਐੱਮਸੀ ਆਗੂਆਂ ਨੇ ਅਜਿਹਾ ਨਹੀਂ ਕੀਤਾ। -ਪੀਟੀਆਈ