ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ
ਚੰਡੀਗੜ੍ਹ, 2 ਮਈ
ਪੰਜ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੋਣ ਨਤੀਜਿਆਂ ਦੇ ਰੁਝਾਨ ਜਾਰੀ ਹਨ। ਪੱਛਮੀ ਬੰਗਾਲ ਵਿੱਚ ਸੱਤਾਧਾਰੀ ਟੀਐੱਮਸੀ, ਕੇਰਲ ਵਿੱਚ ਐੱਲਡੀਐੱਫ, ਅਸਾਮ ਵਿੱਚ ਭਾਜਪਾ ਦੀ ਅਗਵਾਈ ਹੇਠਲਾ ਐੱਨਡੀਏ, ਤਾਮਿਲ ਨਾਡੂ ਵਿੱਚ ਡੀਐੱਮਕੇ ਤੇ ਪੁੱਡੂਚੇਰੀ ਵਿੱਚ ਐੱਨਆਰ ਸੀ ਅੱਗੇ ਹਨ। ਪੱਛਮੀ ਬੰਗਾਲ ਵਿੱਚ 294 ਸੀਟਾਂ ਵਿੱਚੋਂ 292 ਦੇ ਰੁਝਾਨ ਮੁਤਾਬਕ ਟੀਐੱਮਸੀ 210 ਤੇ ਭਾਜਪਾ 80 ਸੀਟਾਂ ’ਤੇ ਅੱਗੇ ਹੈ। ਹਾਲਾਂਕਿ, ਮਮਤਾ ਨੂੰ ਆਪਣੀ ਖ਼ੁਦ ਦੀ ਨੰਦੀਗ੍ਰਾਮ ਸੀਟ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਕੇਰਲ ਵਿੱਚ 140 ਸੀਟਾਂ ਵਿੱਚੋਂ ਸੱਤਾਧਾਰੀ ਐੱਲਡੀਐੱਫ 99, ਯੂਡੀਐੱਫ 41 ਸੀਟਾਂ ’ਤੇ ਅੱਗੇ ਹੈ। ਤਾਮਿਲ ਨਾਡੂ ਦੀਆਂ ਕੁੱਲ 234 ਸੀਟਾਂ ਵਿੱਚੋਂ ਡੀਐੱਮਕੇ 157 ਤੇ ਸੱਤਾਧਾਰੀ ਏਆਈਡੀਐੱਮਕੇ 76 ਸੀਟਾਂ ’ਤੇ ਹੈ। ਅਸਾਮ ਵਿੱਚ ਕੁੱਲ 126 ਸੀਟਾਂ ਵਿੱਚੋਂ ਐੱਨਡੀਏ 75 ਤੇ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ 49 ਸੀਟਾਂ ’ਤੇ ਅੱਗੇ ਹੈ। ਪੁੱਡੂਚੇਰੀ ਵਿੱਚ 30 ਸੀਟਾਂ ਵਿੱਚੋਂ ਐੱਨਆਰਸੀ 16 ਤੇ ਕਾਂਗਰਸ 9 ਸੀਟਾਂ ‘ਤੇ ਅੱਗੇ ਹੈ।