ਜੇਨੇਵਾ, 2 ਮਾਰਚ
ਵਿਸ਼ਵ ਸਿਹਤ ਸੰਗਠਨ ਦੇ ਸੀਨੀਅਰ ਅਧਿਕਾਰੀ ਡਾ. ਮਾਈਕਲ ਰਿਆਨ ਨੇ ਕਿਹਾ ਹੈ ਕਿ ਇਹ ਮੰਨਣਾ ਗਲਤਫਹਿਮੀ ਤੇ ਤਰਕਹੀਣ ਹੈ ਕਿ ਕਰੋਨਾ ਮਹਾਮਾਰੀ ਇਸ ਸਾਲ ਦੇ ਅੰਤ ਤੱਕ ਖਤਮ ਹੋ ਜਾਵੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ਪ੍ਰਭਾਵੀ ਟੀਕਿਆਂ ਦੀ ਮਦਦ ਨਾਲ ਇਸ ਦਾ ਅਸਰ ਘੱਟ ਸਕਦਾ ਹੈ ਪਰ ਇਹ ਖਤਮ ਨਹੀਂ ਹੋਵੇਗੀ।