ਰਾਏਪੁਰ: ਛੱਤੀਸਗੜ੍ਹ ’ਚ ਰਾਏਪੁਰ ਪੁਲੀਸ ਨੇ ਕਥਿਤ ਫਰਜ਼ੀ ਟੂਲਕਿੱਟ ਮਾਮਲੇ ’ਚ ਭਾਜਪਾ ਤਰਜਮਾਨ ਸੰਬਿਤ ਪਾਤਰਾ ਅਤੇ ਸੀਨੀਅਰ ਆਗੂ ਰਮਨ ਸਿੰਘ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਸੰਬਿਤ ਪਾਤਰਾ ਨੂੰ ਅੱਜ ਚਾਰ ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਜਾਂ ਖੁਦ ਪੇਸ਼ ਹੋਣ ਲਈ ਕਿਹਾ ਸੀ ਪਰ ਉਨ੍ਹਾਂ ਪੁਲੀਸ ਤੋਂ ਸੱਤ ਦਿਨ ਦਾ ਸਮਾਂ ਮੰਗ ਲਿਆ ਹੈ। ਦੋਹਾਂ ਖ਼ਿਲਾਫ਼ ਐੱਫਆਈਆਰ ਸਿਵਲ ਲਾਈਨਜ਼ ਪੁਲੀਸ ਸਟੇਸ਼ਨ ’ਚ 19 ਮਈ ਨੂੰ ਐੱਨਐੱਸਯੂਆਈ ਦੇ ਅਹੁਦੇਦਾਰ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਸੀ। ਇਸੇ ਤਰ੍ਹਾਂ ਦਾ ਇਕ ਹੋਰ ਨੋਟਿਸ ਦਿੰਦਿਆਂ ਰਮਨ ਸਿੰਘ ਨੂੰ ਸੋਮਵਾਰ ਸਾਢੇ 12 ਵਜੇ ਆਪਣੀ ਰਿਹਾਇਸ਼ ’ਤੇ ਰਹਿਣ ਲਈ ਆਖਿਆ ਗਿਆ ਹੈ। -ਪੀਟੀਆਈ