ਨਵੀਂ ਦਿੱਲੀ, 15 ਮਾਰਚ
ਦਿੱਲੀ ਦੀ ਕੋਰਟ ਨੇ ਦਿੱਲੀ ਪੁਲੀਸ ਨੂੰ ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹੱਈਆ ਕੁਮਾਰ ਤੇ 9 ਹੋਰਨਾਂ ਨੂੰ 2016 ਦੇ ਦੇਸ਼ਧ੍ਰੋਹ ਕੇਸ ਵਿੱਚ ਚਾਰਜਸ਼ੀਟ ਦੀਆਂ ਕਾਪੀਆਂ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਹੈ। ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਪੰਕਜ ਸ਼ਰਮਾ ਨੇ ਕੇਸ ਦੀ ਅਗਲੀ ਸੁਣਵਾਈ 7 ਅਪਰੈਲ ਲਈ ਨਿਰਧਾਰਿਤ ਕਰਦਿਆਂ ਉਦੋਂ ਤੱਕ ਕੇਸ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਲਈ ਵੀ ਆਖਿਆ ਹੈ। ਇਸ ਦੇ ਨਾਲ ਹੀ ਕੋਰਟ ਨੇ ਇਸ ਕੇਸ ਵਿੱਚ ਗ੍ਰਿਫ਼ਤਾਰ ਸੱਤ ਹੋਰਨਾਂ ਮੁਲਜ਼ਮਾਂ ਦੀ ਜ਼ਮਾਨਤ ਵੀ ਮਨਜ਼ੂਰ ਕਰ ਲਈ ਹੈ। ਇਨ੍ਹਾਂ ਵਿੱਚ ਆਕਬਿ, ਮੁਜੀਬ, ਉਮਰ ਗੁਲ, ਰਈਸ ਰਸੂਲ, ਬਸ਼ਾਰਤ ਅਲੀ ਤੇ ਖਾਲਿਦ ਬਸ਼ੀਰ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਚਾਰਜਸ਼ੀਟ ਦਾਖਲ ਕਰਨ ਤੋੋਂ ਪਹਿਲਾਂ ਗ੍ਰਿਫ਼ਤਾਰ ਨਹੀਂ ਸੀ ਕੀਤਾ ਗਿਆ। ਕੋਰਟ ਨੇ ਇਨ੍ਹਾਂ ਸਾਰਿਆਂ ਨੂੰ 25-25 ਹਜ਼ਾਰ ਦੇ ਨਿੱਜੀ ਮੁਚੱਲਕੇ ਤੇ ਇੰਨੀ ਹੀ ਰਕਮ ਦੀ ਜ਼ਾਮਨੀ ’ਤੇ ਜ਼ਮਾਨਤ ਦਿੱਤੀ ਹੈ। -ਪੀਟੀਆਈ