ਨਵੀਂ ਦਿੱਲੀ, 19 ਜੁਲਾਈਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਅੱਜ ਦੋਹਾਂ ਸਦਨਾਂ ਵੱਲੋਂ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਤੇ ਮਹਾਨ ਦੌੜਾਕ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਰਾਜ ਸਭਾ ਵਿਚ ਸਦਨ ਦੀ ਕਾਰਵਾਈ ਸ਼ੁਰੂ ਹੋਣ ’ਤੇ ਸਭਾ ਪਤੀ ਐੱਮ ਵੈਂਕੱਈਆ ਨਾਇਡੂ ਨੇ ਦਿਲੀਪ ਕੁਮਾਰ ਤੇ ਮਿਲਖਾ ਸਿੰਘ ਦੇ ਨਾਲ ਰਾਜ ਸਭਾ ਦੇ ਵਿੱਛੜੇ ਮੌਜੂਦਾ ਮੈਂਬਰਾਂ ਰਘੂਨਾਥ ਮਹਾਪਾਤਰ ਤੇ ਰਾਜੀਵ ਸਾਤਵ ਅਤੇ ਵਿੱਛੜੇ 10 ਸਾਬਕਾ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਤਰ੍ਹਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵੀ ਦਿਲੀਪ ਕੁਮਾਰ ਤੇ ਮਿਲਖਾ ਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟਾ ਕੀਤਾ ਅਤੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। -ਪੀਟੀਆਈ