ਨਵੀਂ ਦਿੱਲੀ, 16 ਅਗਸਤ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਤੇ ਭਾਜਪਾ ਆਗੂ ਅਟਲ ਬਿਹਾਰੀ ਵਾਜਪਈ ਦੀ ਤੀਜੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਨ੍ਹਾਂ ਤੋਂ ਇਲਾਵਾ ਉੱਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ,ਅਮਿਤ ਸ਼ਾਹ ਤੇ ਰਾਜਨਾਥ ਸਣੇ ਹੋਰ ਕੇਂਦਰੀ ਮੰਤਰੀਆਂ ਨੇ ਵੀ ਸ੍ਰੀ ਵਾਜਪਈ ਨੂੰ ਸ਼ਰਧਾ ਸੁਮਨ ਭੇਟ ਕੀਤੇ। ਸ੍ਰੀ ਮੋਦੀ ਨੇ ਟਵੀਟ ਕੀਤਾ,‘ਅਸੀਂ ਅਟਲ ਜੀ ਦੇ ਨਿੱਘੇ ਸੁਭਾਅ ਅਤੇ ਉਨ੍ਹਾਂ ਵੱਲੋਂ ਦੇਸ਼ ਦੀ ਤਰੱਕੀ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਦੇ ਹਾਂ। ਉਹ ਸਾਡੇ ਦਿਲ ਵਿੱਚ ਹਮੇਸ਼ਾਂ ਵਸਦੇ ਰਹਿਣਗੇ।’ ਸੰਨ 1924 ਵਿੱਚ ਜਨਮੇ ਸ੍ਰੀ ਵਾਜਪਈ ਹਰਮਨਪਿਆਰੇ ਆਗੂ ਸਨ। ਜਦੋਂ ਹਰੇਕ ਪਾਰਟੀ ਹਿੰਦੂਤਵ ਵਿਚਾਰਧਾਰਾ ਨੂੰ ਨਕਾਰ ਰਹੀ ਸੀ, ਉਦੋਂ ਵਾਜਪਈ ਨੇ ਸ਼ਖ਼ਸੀਅਤ ਤੇ ਸਿਆਸਤ ਦੇ ਦਮ ’ਤੇ ਭਾਜਪਾ ਨੂੰ ਜਿਤਾਇਆ ਸੀ। ਇਸ ਮੌਕੇ ਐੱਲਕੇ ਅਡਵਾਨੀ ਵੀ ਉਨ੍ਹਾਂ ਨਾਲ ਸਨ। -ਪੀਟੀਆਈ