ਮੁੰਬਈ: ਰਿਪਬਲਿਕ ਟੀਵੀ ਚੈਨਲ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਟੀਆਰਪੀ ਘੁਟਾਲੇ ਦੀ ਚਾਰਜਸ਼ੀਟ ਵਿਚ ਅਰਨਬ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ‘ਏਆਰਜੀ ਆਊਟਲਾਇਰ ਮੀਡੀਆ’ ਨੇ ਨਾਲ ਹੀ ਕਿਹਾ ਕਿ ਰਿਪਬਲਿਕ ਟੀਵੀ ਖ਼ਿਲਾਫ਼ ਵੀ ਕਿਸੇ ਸਬੂਤ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਹਾਈ ਕੋਰਟ ਵਿਚ ਦਾਇਰ ਹਲਫ਼ਨਾਮੇ ’ਚ ਚੈਨਲ ਨੇ ਪੁਲੀਸ ਦੇ ਦੋਸ਼ ਪੱਤਰ ਦਾ ਵਿਰੋਧ ਕੀਤਾ ਤੇ ਕਿਹਾ ਕਿ ਪੁਲੀਸ ਨੇ ‘ਗਲਤ ਢੰਗ’ ਨਾਲ ਮੁਲਾਜ਼ਮਾਂ ਨੂੰ ਕੇਸ ਵਿਚ ਸ਼ਾਮਲ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਚੈਨਲ ਤੇ ਮੁਲਾਜ਼ਮਾਂ ਖ਼ਿਲਾਫ਼ ਪੂਰਾ ਕੇਸ ‘ਸਿਆਸੀ ਬਦਲਾਖੋਰੀ’ ਤਹਿਤ ਦਰਜ ਕੀਤਾ ਗਿਆ ਹੈ। ਕੰਪਨੀ ਨੇ ਨਾਲ ਹੀ ਕਿਹਾ ਕਿ ਮੁਲਾਜ਼ਮਾਂ ਨੂੰ ‘ਨਿਡਰ ਹੋ ਕੇ ਖ਼ਬਰਾਂ ਰਿਪੋਰਟ’ ਕਰਨ ਲਈ ਨਿਸ਼ਾਨਾ ਬਣਾਇਆ ਗਿਆ ਹੈ। -ਪੀਟੀਆਈ