ਮੁੰਬਈ, 15 ਅਕਤੂਬਰ
ਫਰਜ਼ੀ ਟੈਲੀਵਿਜ਼ਨ ਰੇਟਿੰਗ ਪੁਆਇੰਟਸ (ਟੀਆਰਪੀ) ਘਪਲੇ ਤੋਂ ਬਾਅਦ ਬ੍ਰੌਡਕਾਸਟ ਔਡੀਐਂਸ ਰਿਸਰਚ ਕੌਂਸਲ (ਬੀਏਆਰਸੀ) ਨੇ ਵੀਰਵਾਰ ਨੂੰ ਦੇਸ਼ ਦੇ ਸਾਰੀਆਂ ਭਾਸ਼ਾਵਾਂ ਦੇ ਨਿਊਜ਼ ਚੈਨਲਾਂ ਦੀਆਂ ਹਫਤਾਵਾਰ ਰੇਟਿੰਗਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਕੌਂਸਲ ਨੇ ਬਿਆਨ ਵਿੱਚ ਕਿਹਾ ਹੈ ਕਿ ਕੌਂਸਲ ‘ਅੰਕੜਿਆਂ ਨੂੰ ਬਿਹਤਰ ਬਣਾਉਣ ਲਈ ਅਜਿਹਾ ਕੀਤਾ ਗਿਆ ਹੈ ਤਾਂ ਜੋ ਫ਼ਰਜ਼ੀ ਕੰਮ ਬੰਦ ਹੋ ਸਕਣ।