ਮੁੰਬਈ: ਬੰਬੇ ਹਾਈ ਕੋਰਟ ਨੇ ਅੱਜ ਟੈਲੀਵਿਜ਼ਨ ਰੇਟਿੰਗ ਪੁਆਇੰਟਸ (ਟੀਆਰਪੀ) ਘੁਟਾਲਾ ਮਾਮਲੇ ’ਚ ਦੋਸ਼ੀ ਤੇ ਬ੍ਰਾਡਕਾਸਟ ਆਡੀਐਂਸ ਰਿਸਰਚ ਕੌਂਸਲ (ਬਾਰਕ) ਦੇ ਸਾਬਕਾ ਸੀਈਓ ਪਾਰਥੋ ਦਾਸਗੁਪਤਾ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਜਸਟਿਸ ਪੀਡੀ ਨਾਇਕ ਨੇ ਦੋ ਲੱਖ ਰੁਪਏ ਦੇ ਨਿੱਜੀ ਮੁਚਲਕੇ ਅਤੇ ਇੰਨੀ ਰਾਸ਼ੀ ਦੀਆਂ ਦੋ ਸਮਰੱਥ ਜ਼ਮਾਨਤੀਆਂ ਦੀ ਜ਼ਾਮਨੀ ’ਤੇ ਦਾਸਗੁਪਤਾ (55) ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਅਦਾਲਤ ਨੇ ਦਾਸਗੁਪਤਾ ਨੂੰ ਛੇ ਹਫ਼ਤਿਆਂ ਲਈ ਅਸਥਾਈ ਤੌਰ ’ਤੇ ਦੋ ਜਮਾਨਤੀਆਂ ਦੀ ਜ਼ਾਮਨੀ ਦੇ ਬਰਾਬਰ ਨਕਦ ਜ਼ਮਾਨਤ ਰਾਸ਼ੀ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਦੋ ਜ਼ਮਾਨਤੀ ਮੁਹੱਈਆ ਕਰਵਾਉਣੇ ਹੋਣਗੇ। -ਪੀਟੀਆਈ