ਮੁੰਬਈ, 10 ਨਵੰਬਰ
ਰਿਪਬਲਿਕ ਟੀਵੀ ਦੇ ਡਿਸਟ੍ਰੀਬਿਊਸ਼ਨ ਮੁਖੀ ਘਣਸ਼ਿਆਮ ਸਿੰਘ ਨੂੰ ਮੰਗਲਵਾਰ ਨੂੰ ਕਥਿਤ ਜਾਅਲੀ ਟੀਆਰਪੀ (ਟੈਲੀਵਿਜ਼ਨ ਰੇਟਿੰਗ ਪੁਆਇੰਟ) ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੰਬਈ ਪੁਲੀਸ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਨੇ ਦੱਸਿਆ ਕਿ ਘਣਸ਼ਿਆਮ ਸਿੰਘ ਰਿਪਬਲਿਕ ਮੀਡੀਆ ਨੈੱਟਵਰਕ ਦਾ ਉਪ-ਪ੍ਰਧਾਨ ਵੀ ਹੈ। ਉਸ ਨੂੰ ਅੱਜ ਸਵੇਰੇ ਕਰੀਬ 7.40 ਵਜੇ ਉਸ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਮਾਮਲੇ ਵਿੱਚ ਅਪਰਾਧ ਸ਼ਾਖਾ ਹੁਣ ਤੱਕ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕੀ ਹੈ।