ਨਵੀਂ ਦਿੱਲੀ: ਤਾਮਿਲਨਾਡੂ ਦੇ ਟੂਟੀਕੋਰਿਨ ਉਦਯੋਗਿਕ ਯੂਨਿਟ ਦਾ ਜਾਇਜ਼ਾ ਲੈਣ ਬਾਰੇ ਵੇਦਾਂਤਾ ਲਿਮਟਿਡ ਦੀ ਅੰਤ੍ਰਿਮ ਅਰਜ਼ੀ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ। ਕੰਪਨੀ ਨੇ ਸਿਖ਼ਰਲੀ ਅਦਾਲਤ ਤੋਂ ਇਸ ਬਾਰੇ ਅਰਜ਼ੀ ਦਾਇਰ ਕਰ ਕੇ ਇਜਾਜ਼ਤ ਮੰਗੀ ਸੀ। ਸਟਰਲਾਈਟ ਕੌਪਰ ਯੂਨਿਟ ਮਈ 2018 ਤੋਂ ਪ੍ਰਦੂਸ਼ਣ ਕਾਰਨ ਬੰਦ ਹੈ। ਵੇਦਾਂਤਾ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਪਲਾਂਟ ਨੂੰ ਚਾਰ ਹਫ਼ਤਿਆਂ ਲਈ ਚਲਾ ਕੇ ਪ੍ਰਦੂਸ਼ਣ ਦਾ ਪੱਧਰ ਮਾਪਿਆ ਜਾਵੇ। ਵੇਦਾਂਤਾ ਨੇ ਕਿਹਾ ਸੀ ਕਿ ਪਲਾਂਟ ਚਲਾਉਣ ਲਈ ਦੋ ਮਹੀਨੇ ਲੋੜੀਂਦੇ ਹਨ। -ਪੀਟੀਆਈ