ਨਵੀਂ ਦਿੱਲੀ, 11 ਜੁਲਾਈ
ਟਵਿੱਟਰ ਨੇ ਵਿਨੈ ਪ੍ਰਕਾਸ਼ ਨੂੰ ਭਾਰਤ ਲਈ ਰੈਜੀਡੈਂਟ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਕੰਪਨੀ ਦੀ ਵੈੱਬਸਾਈਟ ‘ਤੇ ਦਿੱਤੀ ਗਈ ਹੈ। ਟਵਿੱਟਰ ਭਾਰਤ ਵਿਚ ਨਵੇਂ ਸੂਚਲਾ ਤਕਨਾਲੋਜੀ (ਆਈਟੀ) ਨਿਯਮਾਂ ਦੀ ਪਾਲਣਾ ਕਰਨ ਵਿਚ ਅਸਫਲ ਰਹਿਣ ਕਾਰਨ ਵਿਵਾਦਾਂ ’ਚ ਰਿਹਾ ਹੈ। ਆਈਟੀ ਦੇ ਨਵੇਂ ਨਿਯਮਾਂ ਦੇ ਤਹਿਤ 50 ਲੱਖ ਤੋਂ ਵੱਧ ਯੂਜਰਜ਼ ਵਾਲੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਤਿੰਨ ਮੁੱਖ ਨਿਯੁਕਤੀਆਂ ਕਰਨੀਆਂ ਲਾਜ਼ਮੀ ਹਨ। ਇਨ੍ਹਾਂ ’ਚ ਮੁੱਖ ਨਿਯਮ ਪਾਲਣਾ ਅਧਿਕਾਰੀ, ਨੋਡਲ ਅਧਿਕਾਰੀ ਅਤੇ ਸ਼ਿਕਾਇਤ ਅਧਿਕਾਰੀ ਸ਼ਾਮਲ ਹਨ। ਇਹ ਤਿੰਨੇ ਭਾਰਤੀ ਹੋਣੇ ਚਾਹੀਦੇ ਹਨ। ਟਵਿੱਟਰ ਦੀ ਵੈੱਬ ਸਾਈਟ ਮੁਤਾਬਕ ਵਿਨੈ ਪ੍ਰਕਾਸ਼ ਕੰਪਨੀ ਦੇ ਰੈਜੀਡੈਂਟ ਸ਼ਿਕਾਇਤ ਅਧਿਕਾਰੀ (ਆਰਜੀਓ) ਹਨ। ਵੈੱਬਸਾਈਟ ਦੇ ਰਾਹੀਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਟਵਿੱਟਰ ਨਾਲ ਜੇ ਕਿਸੇ ਨੇ ਸੰਪਰਕ ਕਰਨਾ ਹੈ ਤਾਂ ਉਹ ਚੌਥੀ ਮੰਜ਼ਿਲ, ਦਿ ਅਸਟੇਟ, 121 ਡਿਕੰਸਨ ਰੋਡ,ਬੰਗਲੌਰ-560042 ’ਤੇ ਕਰ ਸਕਦਾ ਹੈ।