ਪਟਨਾ: ਬਿਹਾਰ ਪੁਲੀਸ ਨੇ ਪਟਨਾ ਦੇ ਫੁਲਵਾਰੀ ਸ਼ਰੀਫ਼ ਇਲਾਕੇ ਵਿਚ ਕੱਟੜਵਾਦੀ ਜਥੇਬੰਦੀ ਪਾਪੂਲਰ ਫਰੰਟ ਆਫ ਇੰਡੀਆ (ਪੀਐੱਫਆਈ) ਨਾਲ ਸਬੰਧਾਂ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਸ ਗ੍ਰਿਫ਼ਤਾਰੀ ਨਾਲ ‘ਭਾਰਤ ਵਿਰੋਧੀ ਸਰਗਰਮੀਆਂ’ ਵਿੱਚ ਸ਼ੁਮਾਰ ਦਹਿਸ਼ਤੀ ਮੌਡਿਊਲ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਹ ਗ੍ਰਿਫ਼ਤਾਰੀ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਮੌਕੇ ਹੋਈ ਸੀ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ’ਚੋਂ ਇੱਕ ਮੁਲਜ਼ਮ ਪਹਿਲਾਂ ਸਿਮੀ ਲਈ ਕੰਮ ਕਰਦਾ ਸੀ। -ਪੀਟੀਆਈ