ਬਨਿਹਾਲ (ਰਾਮਬਨ): ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ’ਚ ਅੱਜ ਗ਼ੈਰ-ਕਾਨੂੰਨੀ ਤੇ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਪੀਐੱਸਏ (ਲੋਕ ਸੁਰੱਖਿਆ ਕਾਨੂੰਨ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਨੇ ਤਾਰਿਕ ਅਹਿਮਦ ਡਾਰ ਵਾਸੀ ਹੋਲਨ ਬਨਿਹਾਲ ਅਤੇ ਤਨਵੀਰ ਅਹਿਮਦ ਚੌਧਰੀ ਵਾਸੀ ਬਨਿਹਾਲ ਨੂੰ ਪਹਿਲਾਂ ਨੋਟਿਸ ਭੇਜੇ ਅਤੇ ਬਾਅਦ ਵਿੱਚ ਹਿਰਾਸਤ ’ਚ ਲੈ ਕੇ ਜੰਮੂ ਆਧਾਰਿਤ ਕੋਟਬਲਵਾਲ ਜੇਲ੍ਹ ਭੇਜ ਦਿੱਤਾ। -ਪੀਟੀਆਈ