ਲਖਨਊ, 11 ਜੁਲਾਈ
ਉਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਕਾਕੋਰੀ ਖੇਤਰ ਵਿਚ ਅੱਜ ਦੁਪਹਿਰ ਏਟੀਐਸ ਨੇ ਦੋ ਅਤਿਵਾਦੀਆਂ ਨੂੰ ਕਾਬੂ ਕੀਤਾ ਹੈ। ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲੀਸ ਨੇ ਦੋ ਅਤਿਵਾਦੀਆਂ ਨੂੰ ਕਾਬੂ ਕੀਤਾ ਹੈ। ਇਸ ਅਪਰੇਸ਼ਨ ਦੌਰਾਨ ਪੰਜ ਅਤਿਵਾਦੀ ਫਰਾਰ ਹੋ ਗਏ। ਅਲਕਾਇਦਾ ਦੇ ਅੰਸਾਰ ਗਜਵਤ ਉਲ ਹਿੰਦ ਨਾਲ ਜੁੜੇ ਦੋ ਅਤਿਵਾਦੀਆਂ ਮਿਨਹਾਜ਼ ਅਹਿਮਦ ਤੇ ਮਸੀਰੂਦੀਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਅਸਲਾ ਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਸਬੰਧ ਪਾਕਿਸਤਾਨ ਦੀਆਂ ਅਤਿਵਾਦੀ ਜਥੇਬੰਦੀਆਂ ਨਾਲ ਸਾਹਮਣੇ ਆਇਆ ਹੈ। ਇਨ੍ਹਾਂ ਨੂੰ ਪਿਸ਼ਾਵਰ ਤੋਂ ਨਿਰਦੇਸ਼ ਦਿੱਤੇ ਜਾ ਰਹੇ ਸੀ ਤੇ ਇਨ੍ਹਾਂ ਨੇ 15 ਅਗਸਤ ਨੂੰ ਵੱਖ -ਵੱਖ ਥਾਵਾਂ ’ਤੇ ਧਮਾਕੇ ਕਰਨੇ ਸੀ। ਇਸ ਮੌਕੇ ਕਮਾਂਡੋਆਂ ਨੇ ਆਸ ਪਾਸ ਦੇ ਖੇਤਰਾਂ ਵਿਚ ਵੀ ਤਲਾਸ਼ੀ ਲਈ। ਇਹ ਅਪਰੇਸ਼ਨ ਸੱਤ ਘੰਟੇ ਚੱਲਿਆ।