ਭੁਬਨੇਸ਼ਵਰ, 2 ਜੂਨ
ਉੜੀਸਾ ਦੇ ਪੁਰੀ ਵਿਚ ਬੁੱਧਵਾਰ ਰਾਤ ਨੂੰ ਪਟਾਕਿਆਂ ਦੇ ਅੰਬਾਰ ਨੂੰ ਅੱਗ ਲੱਗਣ ਕਰਕੇ ਹੋਏ ਧਮਾਕੇ ਵਿਚ ਦੋ ਹੋਰ ਜ਼ਖ਼ਮੀਆਂ ਦੇ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ। ਧਮਾਕੇ ਵਿਚ ਜ਼ਖ਼ਮੀ ਹੋਏ 19 ਵਿਅਕਤੀ ਪੁਰੀ, ਭੁਬਨੇਸ਼ਵਰ ਤੇ ਕਟਕ ਦੇ ਵੱਖ ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਹਨ। ਭਗਵਾਨ ਜਗਨਨਾਥ ਦੀ ‘ਚੰਦਨ ਯਾਤਰਾ’ ਦੌਰਾਨ 29 ਮਈ ਦੀ ਰਾਤ ਨੂੰ ਹੋਏ ਧਮਾਕੇ ਵਿਚ 30 ਵਿਅਕਤੀ ਜ਼ਖ਼ਮੀ ਹੋ ਗਏ ਸਨ। ਵਿਸ਼ੇਸ਼ ਰਾਹਤ ਕਮਿਸ਼ਨਰ (ਐੱਸਆਰਸੀ) ਦਫ਼ਤਰ ਨੇ ਇਕ ਬਿਆਨ ਵਿਚ ਕਿਹਾ, ‘‘ਪੁਰੀ ਹਾਦਸੇ ਵਿਚ ਦੋ ਹੋਰ ਵਿਅਕਤੀਆਂ ਨੇ ਦਮ ਤੋੜ ਦਿੱਤਾ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਕੇ 11 ਹੋ ਗਈ ਹੈ। ਮੌਜੂਦਾ ਸਮੇਂ ਵੱਖ ਵੱਖ ਹਸਪਤਾਲਾਂ ਵਿਚ 11 ਵਿਅਕਤੀ ਇਲਾਜ ਅਧੀਨ ਹਨ। -ਪੀਟੀਆਈ