ਨੋਇਡਾ, 26 ਨਵੰਬਰ
ਨੋਇਡਾ ਦੀ ਇੱਕ ਉੱਚੀ ਇਮਾਰਤ ਦੇ ਬਾਹਰ ਕਾਰ ਨੂੰ ਅੱਗ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਉਮਰ 27 ਸਾਲ ਸੀ। ਵਧੀਕ ਡੀਸੀਪੀ (ਨੋਇਡਾ) ਸ਼ਕਤੀ ਮੋਹਨ ਅਵਸਥੀ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਇਕ ਹੈਚਬੈਕ ਕਾਰ ਸੁਸਾਇਟੀ ਦੇ ਬਾਹਰ ਖੜ੍ਹੀ ਸੀ। ਕਾਰ ਦੇ ਅੰਦਰ ਦੋ ਵਿਅਕਤੀ ਸਨ ਕਿ ਕਾਰ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਅਵਸਥੀ ਨੇ ਕਿਹਾ ਕਿ ਲਾਸ਼ਾਂ ਨੂੰ ਕਾਨੂੰਨੀ ਕਾਰਵਾਈ ਲਈ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਲਈ ਫੋਰੈਂਸਿਕ ਮਾਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪੀਟੀਆਈ