ਪੁਣੇ: ਪੁਣੇ ’ਚ ਤਰਕਸ਼ੀਲ ਡਾ. ਨਰੇਂਦਰ ਦਾਭੋਲਕਰ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ 11 ਸਾਲ ਬਾਅਦ ਇੱਥੋਂ ਦੀ ਵਿਸ਼ੇਸ਼ ਅਦਾਲਤ ਨੇ ਦੋ ਹਮਲਾਵਰਾਂ ਨੂੰ ਦੋਸ਼ੀ ਠਹਿਰਾਉਂਦਿਆਂ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਸਬੂਤਾਂ ਦੀ ਘਾਟ ਕਾਰਨ ਕਥਿਤ ਮੁੱਖ ਸਾਜ਼ਿਸ਼ਘਾੜੇ ਵੀਰੇਂਦਰ ਸਿੰਘ ਤਾਵੜੇ ਸਮੇਤ ਤਿੰਨ ਹੋਰਾਂ ਨੂੰ ਬਰੀ ਕਰ ਦਿੱਤਾ। ਯੂਏਪੀਏ ਤਹਿਤ ਕੇਸਾਂ ਦੀ ਸੁਣਵਾਈ ਕਰਨ ਵਾਲੇ ਵਧੀਕ ਸੈਸ਼ਨ ਜੱਜ ਪੀਪੀ ਜਾਧਵ ਨੇ ਹੁਕਮ ਪੜ੍ਹਦਿਆਂ ਕਿਹਾ ਕਿ ਸ਼ੂਟਰ ਸਚਿਨ ਅੰਦੁਰੇ ਤੇ ਸ਼ਰਦ ਕਾਲਸਕਰ ਖ਼ਿਲਾਫ਼ ਹੱਤਿਆ ਤੇ ਸਾਜ਼ਿਸ਼ ਦੇ ਦੋਸ਼ ਸਾਬਤ ਹੋ ਗਏ ਹਨ। ਅਦਾਲਤ ਨੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤੇ ਹਰੇਕ ’ਤੇ ਪੰਜ-ਪੰਜ ਲੱਖ ਰੁਪਏ ਜੁਰਮਾਨਾ ਕੀਤਾ ਹੈ। -ਪੀਟੀਆਈ