ਊਧਮਪੁਰ, 2 ਨਵੰਬਰ
ਜੰਮੂ ਕਸ਼ਮੀਰ ਵਿੱਚ 44 ਹਫ਼ਤਿਆਂ ਦੀ ਸਖ਼ਤ ਮੁੱਢਲੀ ਟਰੇਨਿੰਗ ਪੂਰੀ ਕਰਨ ਮਗਰੋਂ ਅੱਜ ਇੱਥੇ 620 ਕਾਂਸਟੇਬਲਾਂ ਨੂੰ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਵਿੱਚ ਸ਼ਾਮਲ ਕੀਤਾ ਗਿਆ। ਸਹਾਇਕ ਸਿਖਲਾਈ ਕੇਂਦਰ ਊੁਧਮਪੁਰ ਵਿੱਚ ਇੱਕ ਕਨਵੋਕੇਸ਼ਨ ਪਰੇਡ ਕੀਤੀ ਗਈ, ਜਿੱਥੇ ਨਵੀਂ ਦਿੱਲੀ ਸਥਿਤ ਬੀਐੱਸਐੱਫ ਹੈੱਡਕੁਆਰਟਰ ਦੇ ਏਡੀਜੀ (ਲੌਜਿਸਟਿਕ/ਐੱਚਆਰ) ਪੁਨੀਤ ਰਸਤੋਗੀ ਨੇ ਪਰੇਡ ਦਾ ਨਿਰੀਖਣ ਕੀਤਾ ਤੇ ਮਾਰਚ ਪਾਸਟ ਤੋਂ ਸਲਾਮੀ ਲਈ। ਜਿਹੜੇ ਨਵੇਂ ਕਾਂਸਟੇਬਲਾਂ ਨੂੰ ਬੀਐੱਸਐੱਫ ’ਚ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਵਿੱਚੋਂ ਸਭ ਤੋਂ ਵੱਧ 403 ਪੱਛਮੀ ਬੰਗਾਲ ਤੋਂ ਹਨ ਜਦਕਿ 133 ਉੜੀਸਾ ਅਤੇ 84 ਆਂਧਰਾ ਪ੍ਰਦੇਸ਼ ਤੋਂ ਹਨ। ਕਾਂਸਟੇਬਲ ਬਿਸਵਾਸ, ਐੱਸ.ਐੱਸ. ਬਰਮਨ ਅਤੇ ਸ਼ਮੀਰ ਓਰਾਮ ਨੂੰ ਕ੍ਰਮਵਾਰ ਮਸ਼ਕ, ਸ਼ੂਟਿੰਗ ਤੇ ਸਰੀਰਕ ਸਮਰੱਥਾ ਲਈ ਪਹਿਲਾ ਸਥਾਨ ਮਿਲਿਆ। -ਪੀਟੀਆਈ