ਨਵੀਂ ਦਿੱਲੀ, 2 ਫਰਵਰੀ
ਕੌਮੀ ਪ੍ਰੀਖਿਆ ਏਜੰਸੀ ਮਈ ਮਹੀਨੇ ਵਿਚ ਜੂਨੀਅਰ ਪ੍ਰੋਫੈਸਰ ਫੈਲੋਸ਼ਿਪ ਅਤੇ ਸਹਾਇਕ ਪ੍ਰੋਫੈਸਰ ਲਈ ਯੂਜੀਸੀ-ਨੈੱਟ ਪ੍ਰੀਖਿਆ ਲਵੇਗੀ। ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਮੰਗਲਵਾਰ ਨੂੰ ਯੂਜੀਸੀ ਨੈੱਟ ਪ੍ਰੀਖਿਆ 2021 ਦੀਆਂ ਤਰੀਕਾਂ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਪ੍ਰੀਖਿਆ 2, 3, 4, 5, 6, 7, 10, 11, 12, 14 ਤੇ 17 ਮਈ ਨੂੰ ਹੋਵੇਗੀ। ਪ੍ਰੀਖਿਆ ਦੋ ਗੇੜਾਂ ਵਿੱਚ ਹੋਵੇਗੀ ਪਹਿਲਾਂ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਤੇ ਫੇਰ ਬਾਅਦ ਦੁਪਹਿਰ 2 ਵਜੇ ਤੋਂ ਸ਼ਾਮ 6 ਵਜੇ ਤੱਕ। ਪ੍ਰੀਖਿਆ ਦਾ ਸਮਾਂ ਤਿੰਨ ਘੰਟਿਆਂ ਦਾ ਹੋਵੇਗਾ।