ਨਵੀਂ ਦਿੱਲੀ, 20 ਅਪਰੈਲ
ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਅੱਜ ਐਲਾਨ ਕੀਤਾ ਕਿ 2 ਤੋਂ 17 ਮਈ ਤਕ ਹੋਣ ਵਾਲੀ ਯੂਜੀਸੀ-ਕੌਮੀ ਯੋਗਤਾ ਪ੍ਰੀਖਿਆ ਨੈਟ ਨੂੰ ਕਰੋਨਾ ਦੇ ਕੇਸ ਵਧਣ ਕਰ ਕੇ ਮੁਲਤਵੀ ਕਰ ਦਿੱਤਾ ਗਿਆ ਹੈ। ਕੌਮੀ ਪ੍ਰੀਖਿਆ ਏਜੰਸੀ ਦੇ ਹੁਕਮਾਂ ਅਨੁਸਾਰ ਪ੍ਰੀਖਿਆ ਦੀ ਤਾਰੀਖ ਦਾ ਬਾਅਦ ਵਿਚ ਐਲਾਨ ਕੀਤਾ ਜਾਵੇਗਾ। -ਪੀਟੀਆਈ