ਉਨਾਓ, 10 ਫਰਵਰੀ
ਉਨਾਓ ਜਬਰ-ਜਨਾਹ ਪੀੜਤਾ ਨੇ ਕਿਹਾ ਹੈ ਕਿ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਚਾਹੁੰਦੀ ਸੀ ਕਿ ਉਹ ਵਿਧਾਨ ਸਭਾ ਚੋਣ ਲੜੇ ਪਰ ਉਹ ਅਜੇ ਉਮਰ ’ਚ ਛੋਟੀ ਹੈ। ਕਾਂਗਰਸ ਨੇ ਉਸ ਦੀ ਮਾਂ ਆਸ਼ਾ ਸਿੰਘ ਨੂੰ ਉਨਾਓ ਸਦਰ ਹਲਕੇ ਤੋਂ ਮੈਦਾਨ ’ਚ ਉਤਾਰਿਆ ਹੈ। ਆਸ਼ਾ ਸਿੰਘ ਨੇ ਕਿਹਾ ਕਿ ਉਹ ਜਬਰ-ਜਨਾਹ ਜਿਹੇ ਘਿਣਾਉਣੇ ਅਪਰਾਧਾਂ ਦੀਆਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਚੋਣਾਂ ਲੜ ਰਹੀ ਹੈ। ਆਪਣੀ ਮਾਂ ਲਈ ਪ੍ਰਚਾਰ ਕਰ ਰਹੀ ਧੀ ਨੇ ਕਿਹਾ,‘‘ਪ੍ਰਿਯੰਕਾ ਗਾਂਧੀ ਮੈਨੂੰ ਚੋਣ ਲੜਵਾਉਣਾ ਚਾਹੁੰਦੀ ਸੀ ਪਰ ਇਹ ਸੰਭਵ ਨਹੀਂ ਹੋ ਸਕਿਆ ਕਿਉਂਕਿ ਮੇਰੀ ਉਮਰ 25 ਸਾਲ ਤੋਂ ਘੱਟ ਹੈ। ਇਸ ਕਰਕੇ ਮੇਰੀ ਮਾਂ ਨੂੰ ਟਿਕਟ ਦਿੱਤੀ ਗਈ ਹੈ।’’ ਉਸ ਨੇ ਆਸ ਜਤਾਈ ਕਿ ਲੋਕ ਉਨ੍ਹਾਂ ਦੇ ਦੁੱਖ-ਦਰਦ ਨੂੰ ਸਮਝਣਗੇ ਅਤੇ ਮਾਂ ਨੂੰ ਵਿਧਾਨ ਸਭਾ ’ਚ ਭੇਜਣਗੇ। ਆਸ਼ਾ ਸਿੰਘ ਨੇ ਸੂਬੇ ’ਚ ਅਮਨ-ਕਾਨੂੰਨ ਦੇ ਹਾਲਾਤ ’ਤੇ ਸਵਾਲ ਉਠਾਏ। -ਪੀਟੀਆਈ