ਨਵੀਂ ਦਿੱਲੀ, 23 ਨਵੰਬਰ
ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪੁਰਾਣੀਆਂ ਗੱਡੀਆਂ ਨੂੰ ਕਬਾੜ ਵਜੋਂ ਵੇਚਣ ਮਗਰੋਂ ਨਵੀਆਂ ਗੱਡੀਆਂ ਦੀ ਖਰੀਦ ’ਤੇ ਸਰਕਾਰ ਵੱਲੋਂ ਕੌਮੀ ਆਟੋਮੋਬਾਈਲ ਸਕਰੈਪੇਜ ਪਾਲਿਸੀ ਤਹਿਤ ਟੈਕਸਾਂ ਵਿੱਚ ਹੋਰ ਰਿਆਇਤਾਂ ਦੇਣ ਦੇ ਫੈਸਲੇ ’ਤੇ ਗੌਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕਰੈਪੇਜ ਪਾਲਿਸੀ ਨਾਲ ਪ੍ਰਦੂਸ਼ਣ ਵੀ ਘਟੇਗਾ। ਉਹ ਮਾਰੂਤੀ ਸੁਜ਼ੂਕੀ ਟੋਓਟਸੂ ਦੇ ਭਾਰਤ ਸਰਕਾਰ ਵੱਲੋਂ ਪ੍ਰਵਾਨਿਤ ਵਾਹਨਾਂ ਦੇ ਸਕਰੈਪਿੰਗ ਤੇ ਰੀਸਾਈਕਲਿੰਗ ਪਲਾਂਟ ਦੇ ਉਦਘਾਟਨ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਕਰੈਪੇਜ ਪਾਲਿਸੀ ਨਾਲ ਕੇਂਦਰ ਤੇ ਸੂਬਾ ਸਰਕਾਰਾਂ ਦੇ ਮਾਲੀਏ ਵਿੱਚ ਵਾਧਾ ਹੋਵੇਗਾ ਅਤੇ ਉਹ ਵਿੱਤ ਮੰਤਰਾਲੇ ਨਾਲ ਗੱਲਬਾਤ ਕਰਨਗੇ ਕਿ ਨਵੀਂ ਸਕਰੈਪੇਜ ਪਾਲਿਸੀ ਤਹਿਤ ਟੈਕਸ ਵਿੱਚ ਵਧੇਰੇ ਛੋਟ ਕਿਸ ਤਰ੍ਹਾਂ ਦਿੱਤੀ ਜਾ ਸਕੇਗੀ। ਕੇਂਦਰ ਸਰਕਾਰ ਅਨੁਸਾਰ ਇਸ ਪਾਲਿਸੀ ਤਹਿਤ ਸੂਬਾਈ ਸਰਕਾਰਾਂ ਤੇ ਯੂਟੀ ਪ੍ਰਸ਼ਾਸਨ ਨਵੀਆਂ ਗੱਡੀਆਂ ਦੀ ਖਰੀਦ ’ਤੇ ਰੋਡ ਟੈਕਸ ਵਿੱਚ 25 ਫੀਸਦ ਰਿਆਇਤ ਦੇਣਗੇ। -ਏਜੰਸੀ