ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਬੇਰੁਜ਼ਗਾਰੀ ਤੇ ਮਹਿੰਗਾਈ ਨਾਲ ‘ਦੱਬੀ ਪਈ’ ਜਨਤਾ ਲਈ ਕੇਂਦਰੀ ਬਜਟ ਵਿਚ ਕੁਝ ਨਹੀਂ ਰੱਖਿਆ ਗਿਆ। ਉਨ੍ਹਾਂ ਇਸ ਨੂੰ ‘ਪੈਗਾਸਸ ਸਪਿਨ ਬਜਟ’ ਕਰਾਰ ਦਿੱਤਾ। ਬੈਨਰਜੀ ਨੇ ਕਿਹਾ ਕਿ ਕੇਂਦਰ ਸਰਕਾਰ ਬਜਟ ਪੇਸ਼ ਕਰਨ ਵੇਲੇ ‘ਵੱਡੇ-ਵੱਡੇ ਸ਼ਬਦਾਂ ’ਚ ਗੁਆਚ’ ਗਈ ਪਰ ਇਸ ਤੋਂ ਕੁਝ ਪ੍ਰਗਟ ਨਹੀਂ ਹੁੰਦਾ। -ਪੀਟੀਆਈ